ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਪਡ਼ਿਆਂ ਸੀ ਕਿ ਕੁਝ ਲੋਕ ਭਾਸ਼ਾ ਦੀ ਵਰਤੋਂ ਵਿਚਾਰਾਂ ਨੂੰ ਛੁਪਾਉਣ ਲਈ ਕਰਦੇ ਹਨ, ਪਰ ਮੇਰਾ ਆਪਣਾ ਅਨੁਭਵ ਇਹ ਰਿਹਾ ਹੈ ਕਿ ਉਹਨਾਂ ਤੋਂ ਵੀ ਵੱਧ ਲੋਕ ਵਿਚਾਰ ਕਰਣ ਦੀ ਥਾਂ ਭਾਸ਼ਾ ਦੀ ਵਰਤੋਂ ਕਰਦੇ ਹਨ। ਇੱਕ ਵਿਉਪਾਰੀ ਦੀ ਗੱਲ-ਬਾਤ, ਮਨੁੱਖ ਜਿਹੇ ਜੀਵ ਦੇ ਕਿਸੇ ਵੀ ਹੋਰ ਕੰਮ ਦੀ ਥਾਵੇਂ, ਥੋਡ਼ੇ ਅਤੇ ਸਾਧਾਰਣ ਨਿਯਮਾਂ ਵਿੱਚ ਬੱਝੀ ਹੋਣੀ ਚਾਹੀਦੀ ਹੈ। ਉਹ ਹਨ:- ਕਹਿਣ ਲਈ ਕੁਝ ਹੋਵੇ। ਬੋਲ ਦਿਉ। ਗੱਲਾਂ ਕਰਣੀਆਂ ਬੰਦ ਕਰ ਦਿਉ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਹ ਜਾਣਨ ਤੋਂ ਪਹਿਲਾਂ ਹੀਂ ਬੋਲਣਾਂ ਸ਼ੁਰੂ ਕਰ ਦੇਣਾ ਅਤੇ ਕਹਿ ਦੇਣ ਤੋਂ ਬਾਦ ਵੀ ਬੋਲਦੇ ਜਾਣਾ, ਇੱਕ ਵਿਉਪਾਰੀ ਨੂੰ ਜਾਂ ਤਾਂ ਕਿਸੇ ਜੁਰਮ ਵਿੱਚ ਫਸਾ ਦਿੰਦਾਂ ਹੈ ਜਾਂ ਫਿਰ ਪੂਰੀ ਤਰਾਂ ਗਰੀਬ ਬਣਾ ਦਿੰਦਾ ਹੈ ਅਤੇ ਪਹਿਲਾ ਦੂਜੇ ਤੀਕ ਪਹੁੰਚਣ ਦਾ ਇੱਕ ਛੋਟਾ ਰਸਤਾ ਹੈ। ਮੈਂ ਇਥੇ ਇੱਕ ਕਾਨੂੰਨੀ ਵਿਭਾਗ ਬਣਾਇਆ ਹੋਇਆ ਹੈ, ਤੇ ਉਸ ਤੇ ਕਾਫੀ ਪੈਸਾ ਵੀ ਖਰਚ ਹੁੰਦਾ ਹੈ, ਪਰ ਉਹ ਮੈਨੂੰ ਕਾਨੁੰਨੀ ਝਗਡ਼ਿਆਂ ਤੋਂ ਬਚਾਈ ਰੱਖਣ ਲਈ ਹੈ। ਇਹ ਉਸ ਵੇਲੇ ਠੀਕ ਹੈ ਜਦ ਤੁਸੀਂ ਕਿਸੀ ਇੱਕ ਕੁਡ਼ੀ ਨਾਲ ਗੱਲ ਕਰਦੇ ਹੋ ਜਾਂ ਰਾਤ ਦੀ ਰੋਟੀ ਤੋਂ ਬਾਅਦ ਆਪਣੇ ਦੋਸਤਾਂ ਨਾਲ ਵਿਹਲ ਵੇਲੇ ਗੱਲ-ਬਾਤ ਨੂੰ ਚਾਲੂ ਰੱਖਣ ਲਈ ਫਾਲਤੂ ਦੀਆਂ ਗਲ੍ਹਾਂ ਕਰਦੇ ਹੋ, ਪਰ ਕੰਮ ਦੇ ਵੇਲੇ ਜਿੰਨਾਂ ਹੋ ਸਕੇ ਤੁਹਾਡੇ ਵਾਕ ਛੋਟੇ ਹੋਣੇ ਚਾਹੀਦੇ ਹਨ। ਅਰੰਭਲੀ ਗੱਲ ਅਤੇ ਗੱਲ ਦੇ ਆਖੀਰਲੇ ਹਿੱਸੇ ਨੂੰ ਛੱਡ ਦਿਉ ਅਤੇ ਦੂਜੇ ਤੀਕ ਪੁੱਜਣ ਤੋਂ ਪਹਿਲਾਂ ਰੁਕੋ। ਤੁਹਾਨੂੰ ਪਾਪੀਆਂ ਨੂੰ ਪਕਡ਼ਨ ਦੇ ਲਈ ਛੋਟੇ ਧਾਰਮਿਕ ਭਾਸ਼ਣਾਂ ਵਿੱਚ ਉਪਦੇਸ਼ ਦੇਣੇ ਹੋਣਗੇ ਅਤੇ ਫੇਰ ਪਾਦਰੀ ਵੀ ਯਕੀਨ ਨਹੀਂ ਕਰਣਗੇ ਕਿ ਉਹਨਾਂ ਨੂੰ ਖੁਦ ਵੀ ਲੰਬੇ ਧਾਰਮਿਕ ਭਾਸ਼ਣਾਂ ਦੀ ਲੋਡ਼ ਹੈ| ਮੂਰਖਾਂ ਨੂੰ ਸਭ ਤੋਂ ਪਹਿਲਾਂ ਅਤੇ ਔਰਤਾਂ ਨੂੰ ਆਖਰੀ ਗੱਲ ਕਹਿਣ ਦਿਉ | ਮੀਟ ਹਮੇਸ਼ਾ ਸੈਂਡਵਿਚ ਦੇ ਵਿੱਚਕਾਰ ਹੀ ਹੁੰਦਾ ਹੈ,ਨਿਰਸੰਦੇਹ ਇਸ ਦੇ ਦੋਹਾਂ ਪਾਸੇ ਮੱਖਣ ਲਗਾਉਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਜੇਕਰ ਇਹ ਕਿਸੇ ਅਜਿਹੇ ਵਿਅਕਤੀ ਲਈ ਹੈ ਜਿਸਨੂੰ ਮੱਖਣ ਪਸੰਦ ਹੋਵੇ। ਇਹ ਵੀ ਯਾਦ ਰੱਖੋ, ਅਕਲਮੰਦੀ ਨਾਲ ਗੱਲ ਕਰਣ ਤੋਂ ਵੱਧ ਵਿਦਵਾਨ ਦਿੱਸਣਾ ਸੁਖਾਲਾ ਹੈ। ਦੂਜੇ ਇਨਸਾਨ ਦੀ ਥਾਵੇਂ ਘੱਟ ਗੱਲ ਕਰੋ, ਅਤੇ ਗੱਲ ਕਰਣ ਤੇਂ ਵੱਧ ਸੁਣੋ, ਕਿਉਂਕਿ ਉਹ ਇਨਸਾਨ ਜੋ ਗੱਲ ਸੁਣਦਾ ਹੈ, ਉਹ ਆਪਣੇ ਰਾਜ ਨਹੀਂ ਖੋਲਦਾ, ਬਲਕਿ ਜੋ ਦੱਸ ਰਿਹਾ ਹੈ ,ਉਸਦੀ ਝੂਠੀ ਵਡਿਆਈ ਕਰਦਾ ਹੈ। ਜੇ ਤੁਸੀਂ ਮਰਦਾਂ ਨੂੰ ਇੱਕ ਚੰਗਾ ਸੁਣਨ ਵਾਲਾ ਅਤੇ ਔਰਤਾਂ ਨੂੰ ਲੋਡ਼ ਅਨੁਸਾਰ ਕਾਗਜ ਦੇ ਦਿਉ ਤਾਂ ਜੋ ਕੁਝ ਵੀ ਉਹਨਾਂ ਨੂੰ ਪਤਾ ਹੈ, ਉਹ ਸਭ ਕੁਝ ਦੱਸ ਦੇਣਗੇ। ਪੈਸਾ ਬੇਲਦਾ ਹੈ, ਪਰ ਤਦ ਤੀਕ ਨਹੀਂ, ਜੱਦ ਤੀਕ ਉਸਦੇ ਮਾਲਕ ਦੀ ਜੁਬਾਨ ਖੁਲੀ ਹੋਵੇ ਅਤੇ ਉਸ ਵੇਲੇ ਉਸਦੀਆਂ ਗੱਲਾਂ ਹਮੇਸ਼ਾ ਚੰਗੀਆਂ ਨਹੀਂ ਹੁੰਦੀਆਂ। ਗਰੀਬੀ ਵੀ ਬੋਲਦੀ ਹੈ, ਪਰ ਜੋ ਉਹ ਕਹਿਣਾ ਚਾਹੁੰਦੀ ਹੈ, ਉਸਨੂੰ ਸੁਣਨ ਲਈ ਕੋਈ ਤਿਆਰ ਨਹੀਂ ਹੁੰਦਾ।
| Entry #10132
|
ਮੈਨੂੰ ਯਾਦ ਹੈ ਮੈਂ ਇੱਕ ਵਾਰ ਪੜ੍ਹਿਆ ਸੀ ਕਿ ਕੁਝ ਲੋਕ ਭਾਸ਼ਾ ਦੀ ਵਰਤੋਂ ਖਿਆਲ ਨੂੰ ਛੁਪਾਉਣ ਲਈ ਕਰਦੇ ਹਨ, ਪਰ ਇਹ ਮੇਰਾ ਤਜ਼ਰਬਾ ਰਿਹਾ ਹੈ ਕਿ ਕਾਫ਼ੀ ਸਾਰੇ ਹੋਰ ਲੋਕ ਇਸ ਨੂੰ ਖਿਆਲ ਦੀ ਜਗ੍ਹਾ 'ਤੇ ਵਰਤਦੇ ਹਨ। ਕਿਸੇ ਕਾਰੋਬਾਰੀ ਦੀ ਗੱਲਬਾਤ 'ਤੇ ਮਨੁੱਖੀ ਜਾਨਵਰ ਦੇ ਕਿਸੇ ਹੋਰ ਵਿਹਾਰ ਦੀ ਬਜਾਏ ਥੋੜ੍ਹੇ ਅਤੇ ਸਰਲ ਨਿਯਮ ਲਾਗੂ ਹੋਣੇ ਚਾਹੀਦੇ ਹਨ। ਇਹ ਹਨ: ਕੁਝ ਕਹਿਣਾ ਹੈ। ਇਸਨੂੰ ਕਹੋ। ਬੋਲਣਾ ਬੰਦ ਕਰੋ। ਇਹ ਪਤਾ ਹੋਣ ਤੋਂ ਪਹਿਲਾਂ, ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਬੋਲਣਾ ਸ਼ੁਰੂ ਕਰ ਦੇਣ ਅਤੇ ਗੱਲ ਕਹਿਣ ਤੋਂ ਬਾਅਦ ਵੀ ਬੋਲਦੇ ਰਹਿਣ ਦੇ ਨਤੀਜੇ ਵਜੋਂ ਕੋਈ ਵਪਾਰੀ ਕਾਨੂੰਨੀ ਮੁਕੱਦਮੇ ਵਿੱਚ ਫੱਸ ਜਾਂਦਾ ਜਾਂ ਮੁਥਾਜ-ਘਰ ਵਿੱਚ ਪਹੁੰਚ ਜਾਂਦਾ ਹੈ, ਅਤੇ ਇਹਨਾਂ ਵਿੱਚੋਂ ਪਹਿਲਾ ਦੂਜੇ ਤਕ ਪਹੁੰਚਣ ਦਾ ਛੋਟਾ ਰਸਤਾ ਹੈ। ਮੈਂ ਇੱਥੇ ਇੱਕ ਕਾਨੂੰਨੀ ਵਿਭਾਗ ਚਲਾਉਂਦਾ ਹਾਂ, ਅਤੇ ਇਸ 'ਤੇ ਬਹੁਤ ਸਾਰੇ ਪੈਸੇ ਖ਼ਰਚ ਹੁੰਦੇ ਹਨ, ਪਰ ਇਹ ਮੈਨੂੰ ਕਾਨੂੰਨ ਦੇ ਕੋਲ ਜਾਣ ਤੋਂ ਬਚਾਉਣ ਵਾਸਤੇ ਹੈ। ਜਦੋਂ ਤੁਸੀਂ ਕਿਸੇ ਕੁੜੀ ਨੂੰ ਮਿਲ ਰਹੇ ਹੋ ਜਾਂ ਡਿਨਰ ਤੋਂ ਬਾਅਦ ਦੋਸਤਾਂ ਨਾਲ ਗੱਲ ਕਰ ਰਹੇ ਹੋ ਤਾਂ ਐਤਵਾਰ ਦੇ ਸਕੂਲੀ ਸੈਰ-ਸਪਾਟੇ ਵਾਂਗ ਗੱਲ ਕਰਨਾ ਸਹੀ ਹੈ, ਜਿਸ ਵਿੱਚ ਫੁੱਲ ਚੁੱਕਣ ਲਈ ਠਹਿਰਾਉ ਆਉਂਦੇ ਹਨ; ਪਰ ਆਫ਼ਿਸ ਵਿੱਚ ਤੁਹਾਡੇ ਵਾਕ, ਡੰਡਿਆਂ ਦੇ ਵਿਚਕਾਰ ਸਭ ਤੋਂ ਛੋਟੀ ਸੰਭਵ ਦੂਰੀ ਹੋਣੇ ਚਾਹੀਦੇ ਹਨ। ਮੁਖਬੰਧ ਅਤੇ ਭਾਸ਼ਣ ਦਾ ਸਾਰ ਛੱਡ ਦਿਉ, ਅਤੇ ਦੂਜੀ ਦਲੀਲ 'ਤੇ ਜਾਣ ਤੋਂ ਪਹਿਲਾਂ ਹੀ ਰੁਕ ਜਾਉ। ਪਾਪੀਆਂ ਨੂੰ ਫੜਣ ਲਈ ਤੁਹਾਨੂੰ ਛੋਟੇ-ਛੋਟੇ ਉਪਦੇਸ਼ ਦੇਣ ਦੀ ਲੋੜ ਹੁੰਦੀ ਹੈ; ਅਤੇ ਡੀਕਨ (ਗਿਰਜੇ ਦੇ ਉਪ ਅਧਿਕਾਰੀ) ਇਹ ਨਹੀਂ ਮੰਨਣਗੇ ਕਿ ਉਹਨਾਂ ਨੂੰ ਖ਼ੁਦ ਵੱਡੇ ਉਪਦੇਸ਼ਾਂ ਦੀ ਲੋੜ ਹੈ। ਭੂਮਿਕਾ ਮੂਰਖਾਂ ਨੂੰ ਅਤੇ ਸਾਰ ਔਰਤਾਂ ਨੂੰ ਦੱਸੋ। ਮੀਟ ਹਮੇਸ਼ਾਂ ਸੈਂਡਵਿਚ ਦੇ ਵਿਚਕਾਰ ਹੁੰਦਾ ਹੈ। ਬੇਸ਼ਕ, ਇਸਦੇ ਦੋਵੇਂ ਪਾਸੇ ਹਲਕੇ ਜਿਹੇ ਮੱਖਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜੇ ਇਹ ਕਿਸੇ ਅਜਿਹੇ ਆਦਮੀ ਲਈ ਹੈ ਜਿਸਨੂੰ ਮੱਖਣ ਪਸੰਦ ਹੈ। ਇਹ ਵੀ ਯਾਦ ਰੱਖੋ, ਕਿ ਸਮਝਦਾਰੀ ਨਾਲ ਗੱਲ ਕਰਨ ਨਾਲੋਂ ਸਮਝਦਾਰ ਦਿਖਾਈ ਦੇਣਾ ਵਧੇਰੇ ਆਸਾਨ ਹੁੰਦਾ ਹੈ। ਦੂਜੇ ਵਿਅਕਤੀ ਤੋਂ ਘੱਟ ਕਹੋ ਅਤੇ ਬੋਲਣ ਨਾਲੋਂ ਜ਼ਿਆਦਾ ਸੁਣੋ; ਕਿਉਂਕਿ ਜਦੋਂ ਕੋਈ ਆਦਮੀ ਸੁਣ ਰਿਹਾ ਹੁੰਦਾ ਹੈ ਤਾਂ ਉਹ ਆਪਣੀ ਤਾਰੀਫ਼ ਨਹੀਂ ਕਰ ਰਿਹਾ ਹੁੰਦਾ ਹੈ ਅਤੇ ਉਹ ਉਸ ਵਿਅਕਤੀ ਦੀ ਖ਼ੁਸ਼ਾਮਦ ਕਰ ਰਿਹਾ ਹੁੰਦਾ ਹੈ। ਜ਼ਿਆਦਾਤਰ ਆਦਮੀਆਂ ਨੂੰ ਇੱਕ ਚੰਗਾ ਸ੍ਰੋਤਾ ਅਤੇ ਜ਼ਿਆਦਾਤਰ ਔਰਤਾਂ ਨੂੰ ਲਿਖਣ ਲਈ ਕਾਫ਼ੀ ਸਾਰੇ ਕਾਗਜ਼ ਦਵੋ ਅਤੇ ਉਹ ਸਭ ਕੁਝ ਦੱਸ ਦੇਣਗੇ ਜੋ ਉਹ ਜਾਣਦੇ ਹਨ। ਪੈਸਾ ਬੋਲਦਾ ਹੈ -- ਪਰ ਉਦੋਂ ਤਕ ਨਹੀਂ ਜਦੋਂ ਇਸਦਾ ਮਾਲਕ ਬੜਬੋਲਾ ਨਾ ਹੋਵੇ, ਅਤੇ ਫੇਰ ਇਸਦੀਆਂ ਟਿੱਪਣੀਆਂ ਹਮੇਸ਼ਾਂ ਅਪਮਾਨਜਨਕ ਹੁੰਦੀਆਂ ਹਨ। ਗਰੀਬੀ ਵੀ ਬੋਲਦੀ ਹੈ, ਪਰ ਕੋਈ ਵੀ ਸੁਣਨਾ ਨਹੀਂ ਚਾਹੁੰਦਾ ਕਿ ਇਹ ਕੀ ਕਹਿਣਾ ਚਾਹੁੰਦੀ ਹੈ। | Entry #10640
|